ਪਲੇਟਲੈਟ ਦੀ ਗਿਣਤੀ ਗਰੇਹਾਉਡ ਵਿੱਚ
ਪਲੇਟਲੈਟ ਜਾਂ ਥਰੰਬੋਸਾਈਟ
ਇਹ ਅਸਲ ਵਿੱਚ ਸੈੱਲ ਨਹੀਂ ਹੁੰਦੇ, ਸਗੋਂ ਹੱਡੀ ਦੇ ਗੂਦੇ ਦੇ ਅਗੇਤਰ ਸੈੱਲਾਂ ਦੇ ਟੁਕੜੇ ਹੁੰਦੇ ਹਨ। ਇਨ੍ਹਾਂ ਦਾ ਕੰਮ ਲਹੂ ਦੀ ਨਲੀ ਵਿਚ ਲੱਗੀ ਚੋਟ ਜਾਂ ਜ਼ਖਮ ਹੋਣ ’ਤੇ ਇਕੱਠੇ ਹੋ ਕੇ ਖੂਨ ਦੇ ਥੱਕੇ ਬਣਾਉਣਾ ਹੁੰਦਾ ਹੈ। ਉਦਾਹਰਨ ਵਜੋਂ, ਜੇ ਕਤੇ ਦੇ ਕਟਣ ਨਾਲ ਕਿਸੇ ਰਗ ਵਿੱਚ ਚੋਟ ਆਈ ਹੋਵੇ ਤਾਂ ਇਨ੍ਹਾਂ ਦੀ ਲੋੜ ਪੈਂਦੀ ਹੈ।
ਜੇਕਰ ਪਲੇਟਲੈਟ ਦੀ ਗਿਣਤੀ ਘੱਟ ਹੋਵੇ ਤਾਂ ਸਰੀਰ ਵਿੱਚ ਜ਼ਖਮ ਜਾਂ ਚੋਟ ਦੇ ਦੌਰਾਨ ਖੂਨ ਵਧੇਰੇ ਵਗ ਸਕਦਾ ਹੈ। ਇਹ ਕਿਸੇ ਟਿੱਕ (ਚਿੱਚੜ) ਰਾਹੀਂ ਲੱਗਣ ਵਾਲੀ ਬਿਮਾਰੀ ਜਿਵੇਂ ਕਿ ਅਰਲਿਖੀਓਸਿਸ ਜਾਂ ਬੇਬੇਸਿਓਸਿਸ ਦੇ ਕਾਰਨ ਵੀ ਹੋ ਸਕਦਾ ਹੈ।
ਜਦੋਂ ਕਿਸੇ ਜਾਨਵਰ ਵਿੱਚ ਖੂਨ ਵੱਗਣ ਦੀ ਸਮੱਸਿਆ ਹੋਵੇ ਤਾਂ ਪਲੇਟਲੈਟ ਦੀ ਗਿਣਤੀ ਕੀਤੀ ਜਾਂਦੀ ਹੈ। ਗਰੇਹਾਊਂਡ ਕੁੱਤਿਆਂ ਵਿੱਚ ਆਮ ਤੌਰ ’ਤੇ ਹੋਰ ਨਸਲਾਂ ਦੀ ਤੁਲਨਾ ਵਿੱਚ ਪਲੇਟਲੈਟ ਦੀ ਗਿਣਤੀ ਘੱਟ ਪਾਈ ਜਾਂਦੀ ਹੈ। ਅਮਰੀਕਾ ਵਿੱਚ ਹੋਈਆਂ ਦੋ ਰਿਪੋਰਟਾਂ ਅਨੁਸਾਰ ਗਰੇਹਾਊਂਡਜ਼ ਦੀ ਔਸਤ ਗਿਣਤੀ 154,000 ± 43,000 ਸੈੱਲ/ਮਾਈਕ੍ਰੋਲੀਟਰ (Sullivan PS, 1994) ਤੋਂ 171,000 ± 59,000 ਸੈੱਲ/ਮਾਈਕ੍ਰੋਲੀਟਰ (Steiss JE, 2000) ਦਰਸਾਈ ਗਈ।
ਆਸਟ੍ਰੇਲੀਆ ਵਿੱਚ ਰਿਟਾਇਰਡ ਗਰੇਹਾਊਂਡਜ਼ ਦੀ ਗਿਣਤੀ 92,000 ਤੋਂ 395,000 ਸੈੱਲ/ਮਾਈਕ੍ਰੋਲੀਟਰ (Lording PM ਅਤੇ Friend SCE, 2006) ਦਰਜ ਕੀਤੀ ਗਈ। ਜਦਕਿ ਆਮ (ਗੈਰ-ਗਰੇਹਾਊਂਡ) ਕੁੱਤਿਆਂ ਵਿੱਚ ਇਹ ਗਿਣਤੀ 200,000 ਤੋਂ 500,000 ਸੈੱਲ/ਮਾਈਕ੍ਰੋਲੀਟਰ ਹੋਣੀ ਚਾਹੀਦੀ ਹੈ। 100,000 ਤੋਂ ਘੱਟ ਗਿਣਤੀ ਵਾਲੇ ਕੇਸਾਂ ਨੂੰ ਥਰੰਬੋਸਾਈਟੋਪੀਨਿਕ (platelet ਘਾਟ) ਮੰਨਿਆ ਜਾਂਦਾ ਹੈ।
ਗਰੇਹਾਊਂਡਜ਼ ਵਿੱਚ ਜਦੋਂ ਗਿਣਤੀ 70,000 ਸੈੱਲ/ਮਾਈਕ੍ਰੋਲੀਟਰ ਤੋਂ ਘੱਟ ਹੋ ਜਾਵੇ, ਤਾਂ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ—ਖ਼ਾਸ ਕਰਕੇ ਅਮਰੀਕਾ ਵਿੱਚ, ਜਿੱਥੇ ਟਿੱਕ (ਚਿੱਚੜ)ਰਾਹੀਂ ਲੱਗਣ ਵਾਲੀ ਅਰਲਿਖੀਓਸਿਸ ਬਿਮਾਰੀ ਆਮ ਹੈ ਅਤੇ ਜਿਸ ਵਿੱਚ ਘੱਟ ਪਲੇਟਲੈਟ ਗਿਣਤੀ ਇਸ ਦੀ ਪ੍ਰਮੁੱਖ ਲੱਛਣ ਹੁੰਦੀ ਹੈ।
